
ਅਖਿਯਾਂ ਚੋ ਦੂਰ ਪਰ ਆਖਾਂ ਦਾ ਕਜ੍ਲ ਬਣਕੇ ਵਸਦਾ ਹੈਂ ..
ਅਵਾਜ ਸੁਣਨ ਨੂੰ ... ਤਰਸ ਗਏ , ਪਰ ਹੋਟਾਂ ਦੀ ਲਾਲੀ ਬਣਕੇ ਵਸਦਾ ਹੈਂ
ਕਿਨੂੰ ਦ੍ਖਾਂਵਾ ਇਹ ਸਾਜ-ਸੰਗਾਰ , ਕਿਦੇ ਲਈ ਹੂਣ ਸਜ੍ਦੀ ਹਾਂ
ਯਾਦਾਂ ਤੇਰਿਯਾਂ ਹਿਕ ਨਾਲ ਲਾਕੇ , ਰਾਹਾਂ ਤੇਰਿਯਾਂ ਤਕਦੀ ਆਂ ,
ਅਜ ਓਹੀ ਸ਼ੀਸ਼ਾ , ਚੰਗਾ ਨਹੀਂ ਲਗਦਾ , ਜਿਨੂ ਦੇਖ ਕੇ ਅਸ਼- ਅਸ਼ ਕਰਦੀ ਸੀ
ਉਨ੍ਹਾਂ ਥਾਂਵਾ ਤੋਂ ਅਜ ਡਰਦੀ ਹਾਂ , ਜਿਥੇ ਬਾਂਹ ਫੜ ਕੇ ਤੇਰੀ ਤੁਰਦੀ ਸੀ
ਅਜ ਗੱਲਾਂ ਤੇਰਿਯਾਂ ਚੇਤੇ ਕਰਕੇ ਕੱਲੇ ਹੋਕੇ ਭਰਦੀ ਹਾਂ...
ਲੋਕੀ ਕਹੰਦੇ ਤੂ ਹੰਸਦੀ ਬੜਾ ਹੈ ...ਤੇਰੇ ਹਾਸੇਯਾਂ ਦੀ ਗਲ ਵਖਰੀ ਹੈ
ਪਰ ਓਹ ਕੀ ਜਾਨਣ ਗਲ ਅਸਲੀ ਕੀ ਮੇਰੇ ਹਾਸਿਆਂ ... ਚ ਓਹਦੀ ਰੂਹ ਵਸਦੀ ਹੈ !
No comments:
Post a Comment